ਜਦ ਇਸ
ਪੰਜ ਤੱਤਾ ਦੇ ਜੱਗ ਤੇ,
ਕਲਜੁਗੀ
ਝੱਖੜ ਛਾਇਆ,
ਤਦ
ਭਗਤਾਂ ਦੀ ਪੁਕਾਰ ਸੁਣ
ਗੁਰੂ
ਨਾਨਕ ਜੱਗ ਤੇ ਆਇਆ।
ਵਿਕਾਰਾਂ
ਵਿੱਚ ਅੰਨੇ ਸਮਾਜ ਨੂੰ,
ਬਖ਼ਸ਼
ਨੈਣ ਰਾਹੇ ਪਾਇਆ।
ਜੱਗ
ਜਿੱਤਣ ਤੋਂ ਪਹਿਲਾਂ
ਸਾਹਿਬ
ਨੇ ਮਨ ਜਿੱਤਣਾ ਸਮਝਾਇਆ।
ਨਾ
ਜਾਤ-ਪਾਤ ਤੇ ਕੋਈ ਭੇਦ ਕੀਤਾ,
ਨਾ ਧਰਮ
ਬਣਾਇਆ ਦਰਾੜ ਜੀ।
ਪਾਠ
ਕਿਰਤ ਦਾ ਪੜ੍ਹਾ ਸੰਗਤ ਨੂੰ,
ਬਖ਼ਸ਼ਿਆ
ਉੱਚ ਕਿਰਦਾਰ ਜੀ।
ਪਰ ਅੱਜ
ਗੁਰੂ ਦਿਆਂ ਸਿੰਘਾ ਨੂੰ,
ਸ਼ਾਇਦ
ਭੁੱਲ ਗਏ ਮਰਿਆਦਾ ਜੀ।
ਕਿਉਂ
ਅੱਜ ਸਿਰਫ ਜਸ਼ਨ ਮਨਾ ਕੇ,
ਸਿੱਖਿਆਵਾਂ
ਬਣਾ ਦਿਨੇ ਓ ਯਾਦਾਂ ਜੀ
ਅੱਜ
ਕਿਉਂ ਧਰਮ ਦੇ ਨਾ ਤੇ
ਕਤਲ-ਲੜਾਈਆਂ
ਕਰਦੇ ਹੋ?
ਕਿਉਂ
ਅੱਜ ਮਿੱਟੀ ਪਿੱਛੇ,
ਆਪਸ
ਵਿੱਚ ਘੁਲ ਮਰਦੇ ਹੋ?
ਸਿਖਾਇਆ
ਨਹੀਂ ਸੀ ਗੁਰੂ ਨਾਨਕ ਨੇ
ਫਰਕਾਂ
ਨੂੰ ਮਿਟਾਉਣਾ।
ਮੇਰੇ
ਜ਼ਹਿਨ ਵਿੱਚ ਤਾ ਇਹੋ ਏ,
ਕਿਵੇਂ
ਫਰਕਾਂ ਨੂੰ ਮਿਲਾਉਣਾ।
ਜੇ
ਅਖੀਰ ਲੜਨਾ ਹੈ,
ਫਿਰ ਆਪ
ਨਾਲ ਲੜ।
ਜਿਹੜਾ
ਵੀ ਖੋਟ ਲੱਭੇ,
ਉਸ ਨੂੰ
ਮੂਲ ਤੋਂ ਫੜ।
ਉਸ
ਉੱਚੇ ਕਰਤਾਰ ਨੂੰ,
ਰੂਹ ਦਾ
ਇਸ਼ਕ ਬਣਾ ਲੈ।
ਤੇ
ਨਾਲ-ਨਾਲ ਜੋਤ ਸਿੰਘਾ,
ਇਮਾਨ
ਨਾਲ ਪ੍ਰੇਮ ਕਮਾ ਲੈ।
ਮੈਂ
ਕੂਕਰ ਉਸ ਉੱਚੇ ਦਰ ਦਾ,
ਜਿਥੇ
ਮਿਲੇ ਨਸ਼ਾ ਕਰਤਾਰ ਦਾ।
ਇਹ ਉਹ
ਨਸ਼ਾ ਹੈ ਮਿੱਤਰਾ,
ਜੋ ਇੱਕ
ਪਲ ਵਿੱਚ ਜੋਤ ਸ਼ਿੰਗਾਰਦਾ।
ਲੋੜ
ਅੱਜ ਆਪ ਨੂੰ ਜਾਨਣ ਦੀ,
ਅੰਦਰ
ਉਸ ਨੂੰ ਪਹਿਚਾਨਣ ਦੀ।
ਜੇ
ਮੰਨੇ ਉਸ ਬਾਬੇ ਨਾਨਕ ਦੀ,
ਫਿਰ
ਲੋੜ ਨਹੀਂ ਕਿਤੇ ਝਾਕਣ ਦੀ।
~ਭਵਜੋਤ ਸਿੰਘ ‘ਕਲਤਾਜ਼’
Founder: Beyond Subjects