ਪੱਛਮ
ਤੋਂ ਪੂਰਬੀ ਨਮਾਜ਼ ਹੋ ਗਈ,
ਐਸਾ ਨੂਰ ਸੀ ਗੋਬਿੰਦ ਦਾ,
ਕਾਇਰਾਂ ਤੋਂ ਮਾਨਵਤਾ ਜਾਬਾਜ਼ ਹੋ ਗਈ,
ਕਿਆ ਸਰੂਰ ਸੀ ਗੋਬਿੰਦ ਦਾ।
ਕਲਮੇ ਤਾਰੀਫ਼ ਗੁਰ ਗੋਬਿੰਦ ਦੀ,
ਦਾਇਰਿਓਂ ਬਾਹਰ ਏ ਤੇਰੇ,
ਐਸੇ ਵਿਸ਼ੇਸ਼ਣ, ਅੱਖਰ, ਅਲਫ਼ਾਜ਼ ਸੁਨਹਿਰੇ,
ਦਾਇਰਿਓਂ ਬਾਹਰ ਨੇ ਤੇਰੇ।
ਚਲ ਸਮੇਟੀਏ ਕੁਝ ਸਾਗਰੀ ਕਿਰਦਾਰ 'ਚੋ,
ਕਰੀਏ ਕੁਝ ਇਜ਼ਹਾਰ ਸੋਹਣਾ,
ਮੇਰੀ ਤੁੱਛ ਡਾਵਾਂ-ਡੋਲ ਮੱਤ ਤੋਂ,
ਬਹੁਤਾ ਨਹੀਂ ਵਿਸਥਾਰ ਹੋਣਾ।
ਛੇੜੇ ਨਵ ਚਿੰਗਾਰ ਸਾਹਿਬ ਨੇ,
ਰੂਹ ਰੂਪ ਦਿੱਤੇ ਸ਼ਿੰਗਾਰ ਸਾਹਿਬ ਨੇ,
ਪਰਿਵਾਰ ਖਾਲਸੇਓਂ ਦਿੱਤਾ ਵਾਰ ਸਾਹਿਬ ਨੇ,
ਬਖ਼ਸ਼ਿਆ ਉੱਚ ਕਿਰਦਾਰ ਸਾਹਿਬ ਨੇ।
ਸੰਤ ਵਿੱਚ ਸਿਪਾਹੀ ਵਸਾ ਕੇ,
ਬਾਣੀ ਨਾਲ ਬਾਣਾ ਦੇ ਗਏ,
ਗਹਿਰੀਆਂ ਜੜ੍ਹਾਂ ਬਣਾਵਣ ਵਾਲਾ,
ਰੂਹਾਂ ਲਈ ਗਾਣਾ ਦੇ ਗਏ।
ਕੱਛ ਕੜਾ ਕੇਸ ਕਿਰਪਾਨ ਕੰਘਾ,
ਓਹ ਪੰਜ ਜਿਨ੍ਹਾਂ ਪਛਾਣ ਬਖ਼ਸ਼ੀ,
ਬਾਜਾਂ ਵਾਲਿਆ ਕੁਰਬਾਨ ਜਾਵਾਂ
ਕਿਆ ਸੋਹਣੀ ਜੀਵਨ ਜਾਚ ਬਖ਼ਸ਼ੀ।
ਨਾ ਮੁੱਕਦੇ ਦਿਲੋਂ ਜਜ਼ਬਾਤ ਨੇ,
ਪਰ ਮਨੋਂ ਲਫ਼ਜ਼ ਮੁੱਕ ਜਾਂਦੇ ਨੇ।
ਕਿਰਦਾਰ ਤੇਰਾ ਸੋਚ ਦਸ਼ਮੇਸ਼ ਪਿਤਾ,
'ਕਲਤਾਜ਼' ਦੇ ਵਿਚਾਰ ਝੁਕ ਜਾਂਦੇ ਨੇ।
~ਭਵਜੋਤ ਸਿੰਘ ‘ਕਲਤਾਜ਼’
Founder: Beyond Subjects