ਪਹੁੰਚ ਗਏ ਕਨੇਡਾ
ਛੱਡ ਦੇਸ ਪੰਜਾਬ ਨੂੰ।
ਛੱਡ ਦੇਸ ਪੰਜਾਬ ਨੂੰ।
ਲੱਗੇ ਹੋਏ ਆਂ ਸਮਝਣ
ਨਵੇਂ ਰੰਗਲੇ ਸਮਾਜ ਨੂੰ।
ਨਵੇਂ ਰੰਗਲੇ ਸਮਾਜ ਨੂੰ।
ਰੁੱਖੀਆਂ ਮਿੱਸੀਆਂ ਖਾ ਲਈਦੀਆਂ,
ਤਵਿਓਂ ਤਾਜ਼ੀਆਂ ਨਾ ਨਸੀਬ ਹੋਵਣ।
ਲੋਕਾਂ ਸਾਹਮਣੇ ਤੇ ਮੁਸਕੁਰਾਉਂਦੇ ਰਹੰਦੇ,
ਕਮਰਿਆਂ ਅੰਦਰ ਤਾਂ ਪੁੱਤ ਵੀ ਰੋਵਣ।
ਸਭ ਦਸਦੇ ਨਜ਼ਾਰੇ ਬੜੇ
ਹਕੀਕਤਾਂ ਦਾ ਬਿਆਨ ਕੋਈ ਨਾ।
ਸੁੱਖ ਸਹੂਲਤਾਂ ਬਥੇਰੀਆਂ ਏਥੇ
ਪਰ ਮਾਨਣ ਦਾ ਧਿਆਨ ਕੋਈ ਨਾ।
ਪੜ੍ਹਾਈਆਂ, ਸ਼ਿਫਟਾਂ ਤੇ ਬੱਸਾਂ
ਕਨੇਡਾ ਦੀ ਜ਼ਿੰਦਗੀ ਦੇ ਤਿਨ ਚੱਕੇ।
ਟਕਾ ਏਥੇ ਕਿਸੇ ਨੂੰ ਨਹੀਂ
ਕਹਣ ਨੂੰ ਹੋਣ ਆਉਂਦੇ ਸਭ ਪੱਕੇ।
ਡਾਲਰਾਂ ਦੀ ਖੇਡ ਅਨੋਖੀ
ਘੁਮਾਵੇ ਵਾਂਗ ਪਹੀਏ ਰੇਲ ਦੇ।
ਮੁੱਢਲੀ ਜ਼ਿੰਦਗੀ ਵੇਖੋ ਤਾਂ ਲੱਗਣ
ਕਾਮੇ ਇਸ ਮਿੱਠੀ ਜੇਲ੍ਹ ਦੇ।
ਜੇ ਆਪਣੇ ਦੇਸ ਮੁੱਲ ਪੈਂਦਾ
ਤਾਂ ਏਥੇ ਕਿਸ ਆਉਣਾ ਸੀ।
ਸ਼ਾਇਦ ਕਲਤਾਜ਼ ਕਿਸਮਤ ਵਿੱਚ
ਏਥੇ ਪੰਜਾਬ ਵਸਾਉਣਾ ਸੀ।